ਚੰਡੀਗੜ੍ਹ — ਪਹਿਲੇ ਜ਼ਮਾਨੇ 'ਚ ਪਿਆਰ ਕਰਨ ਵਾਲੇ ਪੂਰੀ ਜਿੰਦਗੀ ਇਕ ਦੂਜੇ ਦਾ ਸਾਥ ਨਿਭਾਉਂਦੇ ਸੀ ਪਰ ਅੱਜਕਲ ਦਾ ਪਿਆਰ ਕੁਝ ਦਿਨ੍ਹਾਂ ਜਾਂ ਮਹੀਨਿਆਂ
ਤੱਕ ਹੀ ਚਲਦਾ ਹੈ। ਹੁਣ ਤਾਂ ਮਾਡਰਨ ਰਿਲੇਸ਼ਨਸ਼ਿੱਪ ਹੀ ਚਲਦੀ ਹੈ , ਜਿਸ 'ਚ ਸੋਸ਼ਲ ਨੈੱਟਵਰਕ ਦਾ ਵੱਡਾ ਹੱਥ ਹੈ। ਅੱਜਕਲ ਰਿਸ਼ਤੇ ਬਾਹਰ ਤੋਂ ਜਿੰਨੇ
ਹੀ ਮਜ਼ਬੂਤ ਦਿੱਸਦੇ ਹਨ ਅੰਦਰੋਂ ਉਨ੍ਹੇ ਹੀ ਖੋਖਲੇ ਹੁੰਦੇ ਹਨ। ਆਓ ਜਾਣਦੇ ਹਾਂ ਮਾਡਰਨ ਰਿਲੇਸ਼ਨਸ਼ਿੱਪ ਦੇ ਕੁਝ ਗੰਦੇ ਸੱਚ।
1. ਗੱਲ ਕਰਨ ਦੇ ਜ਼ਰੀਏ— ਅੱਜਕਲ ਦੇ ਜੋੜੇ ਸੋਸ਼ਲ ਮੀਡੀਆ, ਟੈਕਸਟਿੰਗ ਅਤੇ ਵੈਟਸੱਪ ਦੇ ਜ਼ਰੀਏ ਇਕ ਦੂਜੇ ਨਾਲ ਗੱਲ ਕਰਦੇ ਹਨ , ਜਿਸ ਨਾਲ
ਦਿਲ ਦੇ ਜ਼ਜਬਾਤ ਜ਼ਾਹਰ ਨਹੀਂ ਹੁੰਦੇ। ਇਸ ਤੋਂ ਜ਼ਿਆਦਾ ਵਧੀਆ ਹੈ ਕਿ ਆਹਮਣੇ-ਸਾਹਮਣੇ ਗੱਲ ਕਰੋ।
2. ਲੁੱਕਸ 'ਤੇ ਧਿਆਨ ਦੇਣਾ— ਅੱਜਕਲ ਦੇ ਲੋਕ ਰਿਲੇਸ਼ਨਸ਼ਿੱਪ 'ਚ ਪੈਣ ਤੋਂ ਪਹਿਲਾਂ ਹੀ ਆਪਣੀ ਲੁੱਕ ਬਦਲ ਲੈਂਦੇ ਹਨ, ਜਿਸ ਨਾਲ ਉਹ ਆਪਣੇ ਸਾਥੀ
ਨੂੰ ਖੁਸ਼ ਰੱਖ ਸਕਣ। ਇਸ ਤੋਂ ਇਲਾਵਾ ਉਹ ਚਾਹੁੰਦੀ ਹੈ ਕਿ ਉਸ ਦਾ ਸਾਥੀ ਸੁੰਦਰ ਹੋਵੇ। ਜਿਹੜੇ ਰਿਸ਼ਤੇ ਸ਼ਕਲ ਦੇ ਅਧਾਰ 'ਤੇ ਬਣਦੇ ਹਨ ਉਹ ਜਲਦੀ ਹੀ ਟੁੱਟ ਜਾਂਦੇ ਹਨ। ਰਿਸ਼ਤੇ ਨਿੱਭਦੇ ਹਨ ਚੰਗੀ ਸੀਰਤ ਨਾਲ।
3. ਗੱਲ ਦਾ ਗਲਤ ਮਤਲੱਬ ਕੱਢਣਾ —ਜੇਕਰ ਤੁਸੀਂ ਆਪਣੇ ਸਾਥੀ ਨੂੰ ਕਹਿੰਦੇ ਹੋ ਕਿ ਤੁਸੀਂ ਇਕ ਬੜੇ ਹੀ ਮੱਠੇ ਕਿਸਮ ਦੇ ਇਨਸਾਨ ਹੋ ਅਤੇ ਤੁਸੀਂ ਕਿਸੇ ਦੀ ਦੇਖਭਾਲ ਨਹੀਂ ਕਰਦੇ , ਤਾਂ ਤੁਹਾਡਾ ਸਾਥੀ ਸਮਝੇਗਾ ਕਿ ਤੁਹਾਡੇ 'ਚ ਅਹੰਕਾਰ ਹੈ। ਇਸ ਨਾਲ ਤੁਹਾਡਾ ਰਿਸ਼ਤਾ ਕਦੇ ਵੀ ਅੱਗੇ ਨਹੀਂ ਵੱਧੇਗਾ। ਜ਼ਬਾਨ ਖੋਲ੍ਹੋ ਪਰ ਧਿਆਨ ਨਾਲ।
4. ਸੋਸ਼ਲ ਮੀਡੀਆ— ਸੋਸ਼ਲ ਮੀਡੀਆ ਤੁਹਾਡੇ ਰਿਸ਼ਤੇ ਨੂੰ ਖਰਾਬ ਕਰ ਸਕਦਾ ਹੈ। ਕਿਸੇ ਅਜਨਬੀ ਨਾਲ ਚੈਟਿੰਗ ਕਰਨਾ ਅਤੇ ਤਸਵੀਰਾਂ ਦੇ ਕਮੈਂਟ ਪੜ੍ਹ ਕੇ ਦੂਜਾ ਮਤੱਲਬ ਕੱਢਣਾ , ਇਸ ਨਾਲ ਤੁਹਾਡਾ ਰਿਸ਼ਤਾ ਖਰਾਬ ਹੋ ਸਕਦਾ ਹੈ।
ਪ੍ਰੈਗਨੈਂਸੀ 'ਚ ਪਿੱਠ ਦੇ ਭਾਰ ਸੋਣਾ ਹੋ ਸਕਦਾ ਹੈ ਖਤਰਨਾਕ
NEXT STORY